Location via proxy:   [ UP ]  
[Report a bug]   [Manage cookies]                
ਸਮੱਗਰੀ 'ਤੇ ਜਾਓ

29 ਮਾਰਚ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(੨੯ ਮਾਰਚ ਤੋਂ ਮੋੜਿਆ ਗਿਆ)
<< ਮਾਰਚ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2
3 4 5 6 7 8 9
10 11 12 13 14 15 16
17 18 19 20 21 22 23
24 25 26 27 28 29 30
31  
2024

29 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 88ਵਾਂ (ਲੀਪ ਸਾਲ ਵਿੱਚ 89ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 277 ਦਿਨ ਬਾਕੀ ਹਨ।

ਵਾਕਿਆ

[ਸੋਧੋ]
  • 1552ਗੁਰੂ ਅੰਗਦ ਦੇਵ ਜੀ ਜੋਤੀ ਜੋਤਿ ਸਮਾਏ।
  • 1657ਗੁਰੂ ਤੇਗ਼ ਬਹਾਦਰ ਜੀ ਸਿੱਖ ਧਰਮ ਦੇ ਪ੍ਰਚਾਰ ਦੌਰੇ ਦੌਰਾਨ ਮਾਇਆਪੁਰੀ (ਹੁਣ ਹਰਿਦੁਆਰ) ਪੁੱਜੇ ਸਨ।
  • 1682ਭਾਈ ਨੰਦ ਲਾਲ ਜਦੋਂ ਗੁਰੂ ਗੋਬਿੰਦ ਸਿੰਘ ਜੀ ਚੱਕ ਨਾਨਕੀ (ਅਨੰਦਪੁਰ) 'ਚ ਸਨ, ਉਦੋਂ ਉਥੇ ਪੁੱਜੇ ਸਨ।
  • 1689– ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਤੋਂ ਨਵੰਬਰ, 1688 ਵਿੱਚ ਚੱਕ ਨਾਨਕੀ ਵਾਪਸ ਪੁੱਜੇ ਉਹਨਾਂ ਵਲੋਂ ਬੁਲਾਏ ਸੰਗਤ ਦੇ ਵੱਡੇ ਇਕੱਠ ਵਿੱਚ ਬਿਲਾਸਪੁਰ ਦੀ ਰਾਣੀ ਚੰਪਾ ਵੀ ਆਪਣੇ ਪੁੱਤਰ ਭੀਮ ਚੰਦ ਨੂੰ ਲੈ ਕੇ ਹਾਜ਼ਰ ਹੋਈ ਸੀ।
  • 1695ਗੁਰੂ ਗੋਬਿੰਦ ਸਿੰਘ ਜੀ ਨੇ ਹਰ ਸਿੱਖ ਨੂੰ ਕੜਾ ਪਾਉਣ ਤੇ ਕੇਸ ਸਾਬਤ ਰੱਖਣ ਦਾ ਹੁਕਮਨਾਮਾ ਜਾਰੀ ਕੀਤਾ ਅਤੇ ਅੱਗੇ ਤੋਂ ਕੋਈ ਵੀ ਸਿੱਖ ਆਪਣੇ ਕੇਸ ਨਹੀਂ ਕਟਾਏਗਾ।
  • 1733ਜ਼ਕਰੀਆ ਖ਼ਾਨ ਨੇ ਸਿੱਖਾਂ ਨੂੰ ਗੁਰੂ ਕਾ ਚੱਕ ਅਤੇ ਆਲੇ-ਦੁਆਲੇ ਦੇ ਸਾਰੇ ਪਰਗਨਿਆਂ ਦੀ ਜਾਗੀਰ ਦੇਣ ਵਾਸਤੇ ਤਿਆਰ ਹਾਂ ਪਰ ਸ਼ਰਤ ਇਹ ਹੈ ਕਿ ਉਹ ਮੇਰੀ ਦੋਸਤੀ ਦਾ ਹੱਥ ਕਬੂਲ ਕਰ ਲੈਣ।
  • 1748– ਸਰਬੱਤ ਖ਼ਾਲਸਾ ਦਾ ਇੱਕ ਅਹਿਮ ਇਕੱਠ ਅਕਾਲ ਤਖ਼ਤ ਸਾਹਿਬ 'ਤੇ ਹੋਇਆ ਅਤੇ ਦਲ ਖ਼ਾਲਸਾ ਕਾਇਮ ਕੀਤਾ ਗਿਆ। ਸਾਰੇ 65 ਜਥਿਆਂ ਨੂੰ 11 ਮਿਸਲਾਂ ਵਿੱਚ ਵੰਡਣ ਦਾ ਗੁਰਮਤਾ ਕੀਤਾ।
  • 1761ਅਹਿਮਦ ਸ਼ਾਹ ਦੁਰਾਨੀ ਸਰਹਿੰਦ ਪੁੱਜਾ। ਇਥੇ ਪਟਿਆਲਾ ਦਾ ਰਾਜਾ ਆਲਾ ਸਿੰਘ ਦਰਬਾਰ ਵਿੱਚ ਹਾਜ਼ਰ ਹੋਣ ਤੇ ਗ੍ਰਿਫ਼ਤਾਰ ਕਰ ਲਿਆ ਕਿਉਂਕਿ ਆਲਾ ਸਿੰਘ ਨੇ ਬੀਤੇ ਸਾਲ ਮਰਹੱਟਿਆਂ ਦੀ ਮਦਦ ਕੀਤੀ ਸੀ। ਆਲਾ ਸਿੰਘ ਨੇ ਇਸ ਗ਼ਲਤੀ ਦੀ ਮੁਆਫ਼ੀ ਮੰਗ ਅਤੇ ਤਿੰਨ ਲੱਖ ਰੁਪਏ ਜੁਰਮਾਨਾ ਅਦਾ ਕਰਨ ਮਗਰੋਂ ਆਲਾ ਸਿੰਘ ਨੂੰ ਅਫ਼ਗਾਨ ਹਕੂਮਤ ਵਲੋਂ 'ਪਟਿਆਲੇ ਦਾ ਰਾਜਾ' ਦਾ ਅਹੁਦਾ (ਖ਼ਿਤਾਬ) ਦਿਤਾ।
  • 1848–ਠੰਢੀਆਂ ਹਵਾਵਾਂ ਕਾਰਨ ਪਾਣੀ ਦੇ ਬਰਫ਼ ਬਣਨ ਕਰ ਕੇ ਨਿਆਗਰਾ ਫ਼ਾਲਜ਼ ਦਾ ਝਰਨਾ ਇੱਕ ਦਿਨ ਵਾਸਤੇ ਵਗਣੋਂ ਰੁਕ ਗਿਆ।
  • 1849ਗੁਜਰਾਤ ਦੀ ਹਾਰ ਮਗਰੋਂ ਚਤਰ ਸਿੰਘ ਅਤੇ ਸ਼ੇਰ ਸਿੰਘ ਨੇ 14 ਮਾਰਚ, 1849 ਦੇ ਦਿਨ ਹਥਿਆਰ ਸੁੱਟ ਦਿਤੇ। ਸਿੱਖ ਫ਼ੌਜਾਂ ਵਲੋਂ ਹਥਿਆਰ ਸੁੱਟਣ ਤੋਂ 15 ਦਿਨਾਂ ਬਾਅਦ, 29 ਮਾਰਚ, 1849 ਨੂੰ ਲਾਰਡ ਡਲਹੌਜ਼ੀ ਨੇ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕਰਨ ਦਾ ਐਲਾਨ ਕਰ ਦਿਤਾ। ਇਸ ਦਿਨ ਪੰਜਾਬ ਫਿਰ ਗ਼ੁਲਾਮ ਹੋ ਗਿਆ।
  • 1867ਬਰਤਾਨੀਆ ਦੀ ਪਾਰਲੀਮੈਂਟ ਨੇ ਕੈਨੇਡਾ ਨੂੰ ਇੱਕ ਮੁਲਕ ਕਾਇਮ ਕਰਨ ਦਾ ਮਤਾ ਪਾਸ ਕੀਤਾ।
  • 1886ਕੋਕਾ ਕੋਲਾ ਪਹਿਲੀ ਵਾਰ ਮਾਰਕੀਟ ਵਿੱਚ ਆਇਆ।
  • 1901ਆਸਟਰੇਲੀਆ ਵਿੱਚ ਪਹਿਲੀਆਂ ਆਮ ਚੋਣਾਂ ਹੋਈਆਂ।
  • 1917ਗ਼ਦਰੀ ਆਗੂਆਂ ਫ਼ਿਲਪਾਈਨ ਵਾਸੀ ਹਾਫ਼ਿਜ਼ ਅਬਦੁੱਲਾ ਤੇ ਅਰੂੜ ਸਿੰਘ (ਵਾਸੀ ਸੰਘਵਾਲ) ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਦਿਤੀ ਗਈ। ਇਸੇ ਦਿਨ ਗ਼ਦਰ ਲਹਿਰ ਦੇ ਇੱਕ ਹੋਰ ਮੁੱਖ ਆਗੂ ਭਾਈ ਬਲਵੰਤ ਸਿੰਘ ਵਾਸੀ ਖੁਰਦਪੁਰ (ਜ਼ਿਲ੍ਹਾ ਜਲੰਧਰ) ਜੋ ਵੈਨਕੂਵਰ ਗੁਰਦੁਆਰੇ ਦੇ ਪਹਿਲੇ ਗ੍ਰੰਥੀ ਰਹੇ ਸਨ, ਨੂੰ ਝੂਠਾ ਮੁਕੱਦਮਾ ਬਣਾ ਕੇ ਗ਼ਦਰ ਸਾਜ਼ਸ਼ ਕੇਸ ਦੇ ਨਾਂ ਤੇ ਇਸੇ ਦਿਨ ਹੀ ਲਾਹੌਰ ਜੇਲ ਵਿੱਚ ਫਾਂਸੀ 'ਤੇ ਚੜ੍ਹਾ ਦਿਤਾ ਗਿਆ।
  • 1922– ਛੇਵੇਂ ਮਤੇ ਮੁਤਾਬਕ ਅਕਾਲੀ ਦਲ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਰਖਿਆ ਗਿਆ।
  • 1943ਦੂਜੀ ਕੁਲ ਆਲਮੀ ਜੰਗ ਦੌਰਾਨ ਮੁਲਕ ਵਿੱਚ ਮਾਸ ਅਤੇ ਦੁੱਧ ਦੀ ਕਮੀ ਹੋਣ ਕਰ ਕੇ ਅਮਰੀਕਾ ਨੇ ਮਾਸ, ਮੱਖਣ ਅਤੇ ਪਨੀਰ ਦਾ ਰਾਸ਼ਨ ਕਰ ਦਿਤਾ।
  • 1973–ਅਮਰੀਕਨ ਫ਼ੌਜਾਂ ਵੀਅਤਨਾਮ ਵਿਚੋਂ ਨਿਕਲ ਗਈਆਂ।
  • 1993ਦੱਖਣੀ ਕੋਰੀਆ ਦੀ ਸਰਕਾਰ ਨੇ ਉਹਨਾਂ ਔਰਤਾਂ ਨੂੰ ਮਾਲੀ ਮਦਦ ਦੇਣ ਦਾ ਐਲਾਨ ਕੀਤਾ, ਜਿਹਨਾਂ ਨੂੰ ਦੂਜੀ ਜੰਗ ਦੌਰਾਨ ਜਾਪਾਨ ਦੇ ਫ਼ੌਜੀਆਂ ਦੀ ਸੈਕਸ ਭੁੱਖ ਦੂਰ ਕਰਨ ਵਾਸਤੇ ਵਰਤਿਆ ਸੀ।
  • 2004ਸੋਵੀਅਤ ਯੂਨੀਅਨ ਦੇ ਕਬਜ਼ੇ ਹਠਲੇ ਮੁਲਕ ਬੁਲਗਾਰੀਆ, ਇਸਤੋਨੀਆ, ਲਾਤਵੀਆ, ਰੋਮਾਨੀਆ, ਸਲੋਵਾਕੀਆ ਤੇ ਸਲੋਵੇਨੀਆ ਅਮਰੀਕਾ ਦੀ ਸਰਦਾਰੀ ਵਾਲੀ ਨਾਟੋ ਦੇ ਮੈਂਬਰ ਬਣੇ।

ਛੁੱਟੀਆਂ

[ਸੋਧੋ]

ਜਨਮ

[ਸੋਧੋ]