Location via proxy:   [ UP ]  
[Report a bug]   [Manage cookies]                
ਸਮੱਗਰੀ 'ਤੇ ਜਾਓ

ਉੜਾਊ ਪੁੱਤਰ ਦੀ ਵਾਪਸੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਉੜਾਊ ਪੁੱਤਰ ਦੀ ਵਾਪਸੀ (1773), ਚਿੱਤਰ: ਪੋਮਪੇਓ ਬਟੋਨੀ

ਉੜਾਊ ਪੁੱਤਰ, ਦੋ ਪੁੱਤਰ, ਖੋਇਆ ਪੁੱਤਰ ਅਤੇ ਦੌੜ ਰਿਹਾ ਪਿਤਾ ਯਸੂ ਦੇ ਦ੍ਰਿਸ਼ਟਾਂਤਾਂ ਵਿੱਚੋਂ ਇੱਕ ਹੈ। ਲੂਕਾ ਅਨੁਸਾਰ, ਇੱਕ ਆਦਮੀ ਦੇ ਦੋ ਪੁੱਤਰ ਸਨ। ਛੋਟੇ ਵੱਲੋਂ ਆਪਣਾ ਹਿੱਸਾ ਮੰਗਣ ਤੇ ਪਿਤਾ ਨੇ ਦੋਵਾਂ ਮੁੰਡਿਆਂ ਵਿੱਚ ਆਪਣੀ ਜਾਇਦਾਦ ਵੰਡ ਦਿੱਤੀ।ਫਿਰ ਕੁਝ ਦਿਨਾਂ ਬਾਅਦ ਛੋਟਾ ਪੁੱਤਰ ਆਪਣਾ ਸਾਰਾ ਕੁਝ ਸਮੇਟ ਕੇ ਕਿਸੇ ਦੂਰ ਦੇਸ਼ ਰਹਿਣ ਚਲਾ ਗਿਆ ਅਤੇ ਉੱਥੇ ਉਸ ਨੇ ਅਯਾਸ਼ੀ ਵਿੱਚ ਆਪਣਾ ਸਾਰਾ ਪੈਸਾ ਉਡਾ ਦਿੱਤਾ ਜਦੋਂ ਉਹ ਕੰਗਾਲ ਹੋ ਗਿਆ, ਤਾਂ ਉਸ ਦੇਸ਼ ਵਿੱਚ ਡਾਢਾ ਕਾਲ਼ ਪੈ ਗਿਆ ਅਤੇ ਉਹ ਲੋਕਾਂ ਦਾ ਮੁਥਾਜ ਹੋ ਗਿਆ। ਉਹ ਪਛਤਾਉਣ ਲੱਗਿਆ ਅਤੇ ਆਪਣੇ ਪਿਤਾ ਕੋਲ ਚਲਾ ਗਿਆ। ਵਾਪਸ ਆਉਂਦਾ ਦੇਖ ਪਿਤਾ ਨੇ ਭੱਜ ਕੇ ਉਸ ਨੂੰ ਗਲ਼ੇ ਲਾ ਲਿਆ ਅਤੇ ਉਸ ਦਾ ਮੂੰਹ-ਮੱਥਾ ਚੁੰਮਿਆ। ਇੱਕ ਪਲ਼ਿਆ ਹੋਇਆ ਵੱਛਾ ਵੱਢਿਆ ਗਿਆ ਅਤੇ ਖ਼ੁਸ਼ੀਆਂ ਮਨਾਉਣ ਲੱਗੇ। ਵੱਡਾ ਪੁੱਤਰ ਖੇਤਾਂ ਤੋਂ ਵਾਪਸ ਆਇਆ, ਤਾਂ ਗੁੱਸੇ ਨਾਲ ਖੁਸ਼ੀਆਂ ਵਿੱਚ ਸ਼ਾਮਲ ਹੋਣ ਤੋਂ ਨਾਬਰ ਹੋ ਗਿਆ। ਉਹਨੇ ਆਪਣੇ ਪਿਤਾ ਨੂੰ ਕਿਹਾ ਕਿ ਉਸਨੇ ਕਦੇ ਉਸ ਦਾ ਕਿਹਾ ਨਹੀਂ ਮੋੜਿਆ, ਪਰ ਉਸਨੇ ਉਸਨੂੰ ਕਦੇ ਇੱਕ ਮੇਮਣਾ ਤਕ ਨਹੀਂ ਦਿੱਤਾ ਤਾਂ ਕਿ ਉਹ ਵੀ ਆਪਣੇ ਦੋਸਤਾਂ ਨਾਲ ਕਦੇ ਖ਼ੁਸ਼ੀਆਂ ਮਨਾ ਲੈਂਦਾ। ਤਾਂ ਪਿਤਾ ਨੇ ਉਸਨੂੰ ਸਮਝਾਇਆ ਕਿ ਸਾਰਾ ਕੁਝ ਉਸੇਦਾ ਹੀ ਤਾਂ ਹੈ, ਪਰ ਹੁਣ ਉਹਨਾਂ ਨੂੰ ਖ਼ੁਸ਼ੀ ਮਨਾਉਣੀ ਚਾਹੀਦੀ ਹੈ ਕਿਉਂਕਿ ਉਸ ਦਾ ਮਰਿਆ ਭਰਾ ਦੁਬਾਰਾ ਜੀਉਂਦਾ ਹੋ ਗਿਆ ਹੈ ਅਤੇ ਖੋ ਗਿਆ ਹੁਣ ਲੱਭ ਗਿਆ ਹੈ।[1]

ਹਵਾਲੇ

[ਸੋਧੋ]