Location via proxy:   [ UP ]  
[Report a bug]   [Manage cookies]                
ਸਮੱਗਰੀ 'ਤੇ ਜਾਓ

ਐਸ.ਐਮ.ਐਸ.

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ਾਰਟ ਮੈਸਿਜਜ਼ ਸਰਵਿਸ ਜਾਂ ਐਸ.ਐਮ.ਐਸ. ਸਾਰਟ ਸੂਚਨਾ ਸੰਸਾਰ ਦੀ ਸਸਤੀ ਤੇ ਤੇਜ਼ ਰਫ਼ਤਾਰ ਵਾਲੀ ਕਾਢ ਹੈ। ਇਸ ਨੇ ਅੱਜ ਪੋਸਟ ਕਾਰਡਾਂ, ਚਿੱਠੀਆਂ ਦੀ ਜਗ੍ਹਾ ਲੈ ਲਈ ਹੈ। ਕੋਈ ਪਰਿਵਾਰਕ ਸੁਨੇਹਾ ਹੋਵੇ ਜਾਂ ਵਪਾਰ ਸੰਬੰਧੀ ਵਿਚਾਰਾਂ ਦਾ ਆਦਾਨ-ਪ੍ਰਦਾਨ, ਐਸ. ਐਮ. ਐਸ. ਕੀਤਾ ਜਾ ਸਕਦਾ ਹੈ। ਇਸ ਦੀ ਲੰਬਾਈ 160 ਅੱਖਰਾਂ ਤਕ ਪਹੁੰਚ ਗਏ ਹਨ। ਕੋਈ ਸਮਾਂ ਸੀ ਜਦੋਂ ਬਿਜਲਈ ਸੁਨੇਹੇ ਸਿਰਫ਼ ਇੰਜੀਨੀਅਰਾਂ-ਵਪਾਰੀਆਂ ਦੇ ਸੰਚਾਰ ਤਕ ਸੀਮਤ ਸਮਝੇ ਜਾਂਦੇ ਸਨ ਪਰ ਮੋਬਾਈਲ ਫੋਨਾਂ ਦੇ ਦਿਨੋਂ-ਦਿਨ ਘਟਦੇ ਮੁੱਲ ਅਤੇ ਸਕਿੰਟਾਂ ਵਿੱਚ ਮੀਲਾਂ ਦੀ ਦੂਰੀ ਤੈਅ ਕਰਨ ਦੀ ਸਮਰੱਥਾ ਨੇ ਅੱਜ ਇਸ ਨੂੰ ਆਮ ਵਰਗ ਵਿੱਚ ਵੀ ਉਨਾ ਹੀ ਹਰਮਨਪਿਆਰਾ ਬਣਾ ਦਿੱਤਾ ਹੈ। ਅੱਜ-ਕੱਲ੍ਹ ਨਿੱਕੀ ਤੋਂ ਨਿੱਕੀ ਮੁਲਾਕਾਤ ਤੋਂ ਲੈ ਕੇ ਵੱਡੇ ਤੋਂ ਵੱਡੇ ਸਮਾਗਮ ਤਕ ਦੇ ਸੁਨੇਹੇ ਵੀ ਐਸ ਐਮ ਐਸ ਰਾਹੀਂ ਭੇਜੇ ਜਾਣ ਲੱਗੇ ਹਨ। ਜੇ ਕਿਸੇ ਨੂੰ ਮਿਲਣਾ ਹੋਵੇ ਤਾਂ ਝੱਟ ਮੋਬਾਈਲ ‘ਤੇ ਐਸ.ਐਮ.ਐਸ. ਰਾਹੀਂ ਸਮਾਂ ਤੇ ਸਥਾਨ ਤੈਅ ਕਰ ਲਿਆ ਜਾਂਦਾ ਹੈ।[1]

ਲਾਭ[ਸੋਧੋ]

ਐਸ.ਐਮ.ਐਸ. ਨੇ ਲੋਕਾਂ ਨੂੰ ਇੱਕ-ਦੂਜੇ ਨਾਲ ਜੋੜਨ ਦਾ ਵਡੇਰਾ ਕਾਰਜ ਕਰਦਾ ਹੈ। ਇਸ ਵਿੱਚ ਮੋਬਾਈਲਾਂ ਦੇ ਨਾਲ ਫੇਸਬੁੱਕ, ਟਵਿੱਟਰ, ਵਟਸਐਪ ਜਿਹੀਆਂ ਸੋਸ਼ਲ ਨੈੱਟਵਰਕਿੰਗ ਸਾਈਟਾਂ ਵੀ ਬਣਦਾ ਯੋਗਦਾਨ ਪਾ ਰਹੀਆਂ ਹਨ। ਹਰ ਮੋਬਾਈਲ ਫੋਨ ਕੰਪਨੀ ਸਸਤੇ ਮੁੱਲ ਦੇ ਮੈਸਿਜ ਪੈਕ ਉਪਲਬਧ ਕਰਾ ਰਹੀ ਹੈ ਜੋ ਕਿ ਕਾਲ ਕਰਨ ਅਤੇ ਆਵਾਜ਼ੀ ਸੁਨੇਹਿਆਂ (ਵੁਆਇਸ ਮੇਲ) ਨਾਲੋਂ ਕਿਤੇ ਜ਼ਿਆਦਾ ਸਸਤੇ ਹਨ। ਬਿਜਲਈ ਸੁਨੇਹਿਆਂ ਦੀ ਇੱਕ ਖਾਸੀਅਤ ਨਿੱਜਤਾ ਵੀ ਹੈ। ਅਸੀਂ ਇਸ ਨੂੰ ਕਿਤੇ ਵੀ ਅਤੇ ਕਦੋਂ ਵੀ ਕਰ ਸਕਦੇ ਹਾਂ ਜਦੋਂਕਿ ਗੱਲ ਕਰਨ ਲਈ ਕਈ ਵਾਰ ਢੁਕਵਾਂ ਮਾਹੌਲ ਨਹੀਂ ਮਿਲਦਾ। ਇਹੀ ਕਾਰਨ ਹੈ ਕਿ ਕਈ ਮੋਬਾਈਲ ਫੋਨਾਂ ਦੇ ਕੀ-ਬੋਰਡ ਗੁੰਝਲਦਾਰ ਹੋਣ ਦੇ ਬਾਵਜੂਦ ਇਨ੍ਹਾਂ ਦੀ ਵਰਤੋਂ ਵਧਦੀ ਜਾ ਰਹੀ ਹੈ। ਨੌਜਵਾਨਾਂ ਵਿੱਚ ਇਸ ਪ੍ਰਤੀ ਉਤਸ਼ਾਹ ਵਧੇਰੇ ਹੈ। ਬਿਜਲਈ ਸੁਨੇਹਿਆਂ ‘ਚ ਅੱਖਰਾਂ ਦੇ ਨਾਲ ਚਿੰਨ੍ਹਾਂ ਦਾ ਸਮੂਹ ਵੀ ਹੁੰਦਾ ਹੈ ਜੋ ਸੁਨੇਹਿਆਂ ਨੂੰ ਭਾਵੁਕ ਬਣਾਉਣ ‘ਚ ਮਦਦ ਕਰਦਾ ਹੈ। ਐਸ.ਐਮ.ਐਸ. ਇੱਕੋ ਸਮੇਂ ਕਈਆਂ ਨੂੰ ਭੇਜ ਸਕਦੇ ਹਨ ਜੋ ਕਿ ਸਸਤਾ ਤੇ ਆਸਾਨ ਤਰੀਕਾ ਹੈ। ਸੋਸ਼ਲ ਨੈੱਟਵਰਕਿੰਗ ਸਾਈਟਾਂ ਰਾਹੀਂ ਲੋਕ ਦੇਸਾਂ-ਪਰਦੇਸਾਂ ਵਿੱਚ ਬੈਠੇ ਆਪਣੇ ਰਿਸ਼ਤੇਦਾਰਾਂ-ਦੋਸਤਾਂ ਨੂੰ ਸੁਨੇਹੇ ਭੇਜ ਸਕਦੇ ਹਨ।

ਨੁਕਸਾਨ[ਸੋਧੋ]

ਬਿਜਲਈ ਸੁਨੇਹਿਆਂ ਦੀ ਇਸ ਅਹਿਮ ਦੇਣ ਦੇ ਬਾਵਜੂਦ ਇਸ ਨੇ ਸਾਡੇ ਸਮਾਜਿਕ ਪ੍ਰਬੰਧ ਤੇ ਸੱਭਿਆਚਾਰ ਨੂੰ ਵੱਡੀ ਢਾਹ ਲਾਈ ਹੈ। ਲੋਕ ਸੁਨੇਹਿਆਂ ਦੇ ਬਹਾਨੇ ਇੱਕ-ਦੂਜੇ ਨੂੰ ਮਿਲਦੇ ਸਨ ਜਿਸ ਨਾਲ ਸਾਂਝ ਹੋਰ ਪਕੇਰੀ ਹੁੰਦੀ ਸੀ ਤੇ ਬੱਚੇ ਵੀ ਰਿਸ਼ਤਿਆਂ ਦੇ ਨਿੱਘ ਤੇ ਅਹਿਸਾਸ ਤੋਂ ਜਾਣੂੰ ਹੁੰਦੇ ਸਨ। ਅੱਜ ਵਿਆਹਾਂ-ਸ਼ੋਕ ਸਮਾਗਮਾਂ ਤਕ ਦੇ ਸੱਦਿਆਂ ਲਈ ਲੋਕ ਐਸ.ਐਮ.ਐਸ. ਦੀ ਵਰਤੋਂ ਕਰਨ ਲੱਗ ਪਏ ਹਨ। ਐਸ.ਐਮ.ਐਸ. ਰਾਹੀਂ ਲੋਕਾਂ ਦੇ ਰਿਸ਼ਤੇ ਜੁੜਨ ਤੇ ਟੁੱਟਣ ਲੱਗੇ ਹਨ। ਇਹ ਚਿੰਨ੍ਹ ਮਨੁੱਖੀ ਅਹਿਸਾਸ ਦੀ ਜਗ੍ਹਾ ਨਹੀਂ ਲੈ ਸਕਦੇ। ਇਹ ਮਨੁੱਖੀ ਭਾਵਨਾਵਾਂ ਤੇ ਅਹਿਸਾਸ ਦੀ ਬਲੀ ਚੜ੍ਹ ਰਿਹਾ ਹੈ।

  1. The Text Message Turns 20, CNN, December 3, 2012.