Location via proxy:   [ UP ]  
[Report a bug]   [Manage cookies]                
ਸਮੱਗਰੀ 'ਤੇ ਜਾਓ

ਪ੍ਰਭਾਵਵਾਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪ੍ਰਭਾਵਵਾਦ (ਅੰਗਰੇਜ਼ੀ: ਇਮਪ੍ਰੈਸਨਿਜਮ)19ਵੀਂ ਸਦੀ ਦਾ ਇੱਕ ਕਲਾ ਅੰਦੋਲਨ ਸੀ, ਜੋ ਪੈਰਿਸ ਵਾਸੀ ਕਲਾਕਾਰਾਂ ਦੇ ਇੱਕ ਮੁਕ‍ਤ ਸੰਗਠਨ ਦੇ ਰੂਪ ਵਿੱਚ ਸ਼ੁਰੂ ਹੋਇਆ, ਜਿਹਨਾਂ ਦੀਆਂ ਸੁਤੰਤਰ ਪ੍ਰਦਰਸ਼ਨੀਆਂ ਨੇ 1870 ਅਤੇ 1880 ਦੇ ਦਹਾਕਿਆਂ ਵਿੱਚ ਉਹਨਾਂ ਨੂੰ ਮਸ਼ਹੂਰ ਕਰ ਦਿੱਤਾ ਸੀ। ਇਸ ਅੰਦੋਲਨ ਦਾ ਨਾਮ ਕ‍ਲਾਉਡ ਮਾਨੇਟ ਦੀ ਰਚਨਾ 'ਇਮਪ੍ਰੈਸਨ, ਸਨਰਾਈਜ' (Impression, soleil levant) ਤੋਂ ਪਿਆ ਹੈ, ਜਿਸਨੇ ਆਲੋਚਕ ਲੂਈ ਲੇਰਾਏ ਨੂੰ ਲੈ ਸ਼ੈਰੀਵੇਰੀ ਵਿੱਚ ਪ੍ਰਕਾਸ਼ਿਤ ਇੱਕ ਵਿਅੰਗਮਈ ਸਮੀਖਿਆ ਵਿੱਚ ਇਹ ਸ਼ਬਦ ਘੜਨ ਨੂੰ ਉਕਸਾਇਆ।

ਪ੍ਰਭਾਵਵਾਦੀ ਚਿਤਰਾਂ ਦੀਆਂ ਵਿਸ਼ੇਸ਼ਤਾਈਆਂ ਵਿੱਚ ਮੁਕਾਬਲਤਨ ਸੂਖਮ, ਬਾਰੀਕ, ਲੇਕਿਨ ਦਿਸਣਯੋਗ ਬੁਰਸ਼ ਛੋਹਾਂ, ਓਪਨ ਕੰਪੋਜੀਸ਼ਨ, ਪ੍ਰਕਾਸ਼ ਦਾ ਉਸ ਦੇ ਪਰਿਵਰਤਨਸ਼ੀਲ ਗੁਣਾਂ ਸਹਿਤ ਸ‍ਪਸ਼‍ਟ ਚਿਤਰਨ (ਆਮ ਤੌਰ 'ਤੇ ਸਮਾਂ ਬੀਤਣ ਦੇ ਪ੍ਰਭਾਵਾਂ ਨੂੰ ਅੰਕਿਤ ਕਰਦੇ ਹੋਏ), ਸਧਾਰਨ ਵਿਸ਼ਾ-ਵਸ‍ਤੂ, ਮਨੁੱਖੀ ਬੋਧ ਅਤੇ ਅਨੁਭਵ ਦੇ ਰੂਪ ਵਿੱਚ ਗਤੀ ਨੂੰ ਇੱਕ ਮਹੱਤ‍ਵਪੂਰਨ ਤੱਤ ਵਜੋਂ ਸ਼ਾਮਿਲ ਕਰਨਾ ਅਤੇ ਅਸਧਾਰਨ ਦ੍ਰਿਸ਼ਟੀਕੋਣ ਸ਼ਾਮਿਲ ਹਨ। ਦ੍ਰਿਸ਼ ਕਲਾ ਵਿੱਚ ਪ੍ਰਭਾਵਵਾਦ ਦੇ ਜਨਮ ਦਾ ਜਲਦੀ ਹੀ ਹੋਰਨਾਂ ਮਾਧਿਅਮਾਂ ਵਿੱਚ ਅਨੁਸਾਰੀ ਸ਼ੈਲੀਆਂ ਦੇ ਰੂਪ ਵਿੱਚ ਸਾਹਮਣੇ ਆਉਣ ਲੱਗਿਆ, ਜੋ ਪ੍ਰਭਾਵਵਾਦੀ ਸੰਗੀਤ ਅਤੇ ਪ੍ਰਭਾਵਵਾਦੀ ਸਾਹਿਤ‍ ਵਜੋਂ ਪ੍ਰਸਿੱਧ ਹੋਇਆ।