ਭਾਈ ਘਨੱਈਆ
ਭਾਈ ਘਨੱਈਆ | |
---|---|
ਸੇਵਾਪੰਥੀ ਸੰਪਰਦਾ ਦੇ ਆਗੂ | |
ਤੋਂ ਪਹਿਲਾਂ | ਕੋਈ ਨਹੀਂ (ਸੰਸਥਾਪਕ) |
ਤੋਂ ਬਾਅਦ | ਭਾਈ ਸੇਵਾ ਰਾਮ |
ਨਿੱਜੀ | |
ਧਰਮ | ਸਿੱਖ ਧਰਮ |
ਮਾਤਾ-ਪਿਤਾ | ਮਾਤਾ ਸੁੰਦਰੀ ਜੀ ਅਤੇ ਸ੍ਰੀ ਨੱਥੂ ਰਾਮ ਜੀ |
ਸੰਪਰਦਾ | ਸੇਵਾਪੰਥੀ |
ਧਾਰਮਿਕ ਜੀਵਨ | |
ਅਧਿਆਪਕ | ਨਨੂਆ ਬੈਰਾਗੀ |
ਭਾਈ ਘਨੱਈਆ (1648–1718), ਸਿੰਧ ਵਿੱਚ ਖਾਟ ਵਾਰੋ ਬਾਓ ਅਤੇ ਖਾਟਵਾਲਾ ਬਾਬਾ ਵਜੋਂ ਜਾਣੇ ਜਾਂਦੇ ਹਨ,[1][2][3][4] ਮਾਤਾ ਸੁੰਦਰੀ ਜੀ ਅਤੇ ਪਿਤਾ ਸ੍ਰੀ ਨੱਥੂ ਰਾਮ ਦੇ ਗ੍ਰਹਿ ਪਿੰਡ ਸੌਦਰਾ ਜ਼ਿਲ੍ਹਾ ਸਿਆਲਕੋਟ ਹੁਣ ਪਾਕਿਸਤਾਨ ਵਿੱਚ ਪੈਦਾ ਹੋਏ, ਗੁਰੂ ਤੇਗ ਬਹਾਦਰ ਜੀ ਦੇ ਸਿੱਖ ਸਨ ਅਤੇ ਗੁਰੂ ਗੋਬਿੰਦ ਸਿੰਘ ਦੁਆਰਾ ਸਿੱਖਾਂ ਦੇ ਸੇਵਾਪੰਥੀ ਜਾਂ ਅਦਾਨਸ਼ਾਹੀ ਹੁਕਮ ਦੀ ਸਥਾਪਨਾ ਲਈ ਬੇਨਤੀ ਕੀਤੀ ਗਈ ਸੀ। ਉਹ ਜੰਗ ਦੇ ਮੈਦਾਨ ਦੇ ਸਾਰੇ ਜ਼ਖਮੀ ਸਿਪਾਹੀਆਂ ਲਈ ਪਾਣੀ ਪਿਆਉਣ ਤੇ ਮਲਮ ਪੱਟੀ ਦੀ ਸੇਵਾ ਕਰਦੇ ਸੰਨ। ਭਾਵੇਂ ਉਹ ਸਿੱਖ ਸਨ ਜਾਂ ਸਿੱਖਾਂ ਦੇ ਵਿਰੁੱਧ ਲੜ ਰਹੇ ਸਨ।[5]
ਸੇਵਾ ਦੇ ਪੁੰਜ
[ਸੋਧੋ]ਆਪ ਸ਼ਾਹੀ ਫੌਜਾਂ ਨੂੰ ਰਸਦ ਪਾਣੀ ਪਹੁੰਚਾਉਣ ਦੇ ਕੰਮ ਵਿੱਚ ਜੁੱਟ ਗਏ। ਅਨਿੰਨ ਸੇਵਕ ਭਾਈ ਨੰਨੂਆ ਜੀ ਤੋਂ ਨੌਵੇਂ ਗੁਰੂ ਜੀ ਦੀ ਬਾਣੀ ਸੁਣੀ ਤੇ ਆਪ ਨੂੰ ਅਨੰਦਪੁਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਪਹੁੰਚ ਗਏ। ਆਪ ਆਪਣੇ ਚਿੱਟੇ ਬਸਤਰ ਪਹਿਨ ਕੇ ਬਿਨਾਂ ਵਿਤਕਰੇ ਦੇ ਪਾਣੀ ਪਿਲਾਈ ਜਾਂਦੇ। ਜਦ ਸਿੱਖਾਂ ਨੇ ਦੇਖਿਆ ਕਿ ਭਾਈ ਘਨੱਈਆ ਸਾਡੇ ਨਾਲ-ਨਾਲ ਵੈਰੀਆਂ ਨੂੰ ਵੀ ਪਾਣੀ ਪਿਲਾਈ ਜਾਂਦੇ ਹਨ ਤਾਂ ਇਸ ਦੀ ਸ਼ਿਕਾਇਤ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਕੀਤੀ। ਗੁਰੂ ਜੀ ਦੇ ਪੁੱਛਣ ਉੱਤੇ ਭਾਈ ਘਨੱਈਆ ਜੀ ਨੇ ਕਿਹਾ
.....ਕਿ 'ਹੇ ਪਾਤਸ਼ਾਹ, ਮੈਂ ਕਿਸੇ ਸਿੱਖ ਜਾਂ ਮੁਸਲਮਾਨ ਨੂੰ ਪਾਣੀ ਨਹੀਂ ਪਿਲਾਉਂਦਾ, ਮੈਂ ਤਾਂ ਹਰ ਥਾਵੇਂ ਆਪ ਜੀ ਦਾ ਹੀ ਰੂਪ ਵੇਖਦਾ ਹਾਂ'
- ਇਸ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੁਸ਼ ਹੋ ਕੇ ਮਲ੍ਹਮ ਦੀ ਡੱਬੀ ਤੇ ਪੱਟੀ ਵੀ ਨਾਲ ਦੇ ਦਿੱਤੀ ਤੇ ਹੁਕਮ ਕੀਤਾ ਕਿ ਭਾਈ ਘਨੱਈਆ ਜੀ ਅੱਜ ਤੋਂ ਮਲ੍ਹਮ ਪੱਟੀ ਦੀ ਸੇਵਾ ਵੀ ਸੰਭਾਲ ਲਓ ਤੇ ਪਾਣੀ ਪਿਲਾਉਣ ਦੇ ਨਾਲ ਜ਼ਖ਼ਮੀਆਂ ਦੇ ਮਲ੍ਹਮ ਪੱਟੀ ਵੀ ਕਰ ਦਿਆ ਕਰੋ।
ਨਿਯਮ
[ਸੋਧੋ]- ਨਿਸ਼ਕਾਮ ਸੇਵਾ ਕਰੋ।
- ਸਾਰੇ ਬਰਾਬਰ ਹਨ।
- ਮਿਲਵਰਤਨ ਅਤੇ ਪਿਆਰ ਨਾਲ ਸੇਵਾ ਕਰੋ।
- ਵੰਡ ਛਕੋ
ਅੰਤਮ ਸਮਾਂ
[ਸੋਧੋ]ਸੰਨ 1704 ਈ: ਵਿੱਚ ਜਦ ਗੁਰੂ ਜੀ ਨੇ ਅਨੰਦਪੁਰ ਸਾਹਿਬ ਛੱਡਿਆ ਤਾਂ ਆਪ ਫਿਰ ਉਰਾਂ ਕਵ੍ਹੇ ਪਿੰਡ ਆ ਗਏ। ਆਪ ਕੀਰਤਨ ਸੁਣਦੇ ਅਤੇ ਸਮਾਪਤੀ ਉੱਤੇ ਹੀ ਆਪ ਸੱਚਖੰਡ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ।
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ Singh, Inderjeet (24 January 2018). "Sikhi & Sindhis". SikhNet.
- ↑ Sharma, T. R. (2005). Maharaja Ranjit Singh: Ruler and Warrior. Publication Bureau, Panjab University. p. 99. ISBN 9788185322353.
- ↑ Proceedings - Punjab History Conference, Volume 27, Part 1. Department of Punjab Historical Studies, Punjabi University. 1991. p. 63. ISBN 9788173802201.
- ↑ Malkani, K. R. (1984). The Sindh Story. Allied. p. 152.
- ↑ Ranjit Singh (2013). Golden Crystal. Chandigarh: Unistar Books. p. 180. ISBN 9789351130482.
ਹੋਰ ਪੜ੍ਹੋ
[ਸੋਧੋ]- Lal Chand (1955). Sri Sant Rattan Mala. Patiala. ISBN.
- Gurmukh Singh (1986). Sevapanthian di Panjahl Sdhit nun Den. Patiala. ISBN.