ਮਿਹਰਗੜ੍ਹ
ਮਿਹਰਗੜ੍ਹ | |
---|---|
مہرگڑھ مهرګړ | |
ਹੋਰ ਨਾਂ | ਮੇਹਰਗੜ੍ਹ, ਮੇਰ੍ਹਗੜ੍ਹ, ਮੇਰ੍ਹਗਾਹੜ |
ਟਿਕਾਣਾ | ਧਾਦਰ, ਬਲੋਚਿਸਤਾਨ ਪਾਕਿਸਤਾਨ |
ਗੁਣਕ | 29°23′N 67°37′E / 29.383°N 67.617°E |
ਅਤੀਤ | |
ਸਥਾਪਨਾ | ਅੰ. 7000 ਈ.ਪੂ. |
ਉਜਾੜਾ | ਅੰ. 2600 ਈ.ਪੂ. |
ਕਾਲ | ਨਵੀਨ ਪੱਥਰ ਯੁੱਗ |
ਜਗ੍ਹਾ ਬਾਰੇ | |
ਖੁਦਾਈ ਦੀ ਮਿਤੀ | 1974–1986, 1997–2000 |
ਪੁਰਾਤੱਤਵ ਵਿਗਿਆਨੀ | ਯੌਂ ਫ਼ਰਾਂਸੂਆ ਯਾਰੀਜ, ਕਾਥਰੀਨ ਯਾਰੀਜ |
ਮਿਹਰਗੜ੍ਹ ਨਵੀਨ ਪੱਥਰ ਯੁੱਗ ਦੀਆਂ ਸਭ ਤੋਂ ਪ੍ਰਮੁੱਖ ਪੁਰਾਣੀਆਂ ਥਾਵਾਂ ਵਿਚੋਂ ਇੱਕ ਹੈ। ਇਹ ਅੱਜ ਤੋਂ 9000 ਤੋਂ ਲੈ ਕੇ 5200 ਵਰ੍ਹੇ ਪਹਿਲਾਂ ਵਸਦੀ ਥਾਂ ਸੀ। ਇਹ ਜਗ੍ਹਾ ਬਲੋਚਿਸਤਾਨ, ਪਾਕਿਸਤਾਨ ਦੇ ਕੱਛੀ ਦੇ ਪਾਸੇ ਸਥਿਤ ਹੈ।[1] ਮਿਹਰਗੜ੍ਹ ਦੇ ਲੋਕ ਕੱਚੀਆਂ ਇੱਟਾਂ ਦੇ ਘਰਾਂ ਵਿੱਚ ਰਹਿੰਦੇ ਸਨ। ਇਹ ਲੋਕ ਅਨਾਜ ਇਕੱਠਾ ਕਰ ਕੇ ਰੱਖਦੇ ਸਨ, ਤਾਂਬੇ ਦੇ ਔਜ਼ਾਰ ਬਣਾਉਂਦੇ ਸਨ, ਤੇ ਧਾਤ ਦੀਆਂ ਚੀਜ਼ਾਂ ਬਣਾਂਓਦੇ ਸਨ। ਇਹ ਨਗਰੀ 4600 ਵਰ੍ਹੇ ਪਹਿਲਾਂ ਤੱਕ ਵਸਦੀ ਰਹੀ। ਮਿਹਰਗੜ੍ਹ ਦੀ ਰਹਿਤਲ ਨੂੰ ਹੜੱਪਾ ਦੀ ਰਹਿਤਲ ਤੋਂ ਪੁਰਾਣਾ ਮੰਨ ਲਿਆ ਗਿਆ ਹੈ। ਅਹਿਮਦ ਹੁਸਨ ਦਾਨੀ ਕਿੰਦੇ ਨੇ ਕਿਹਾ "ਮਿਹਰ ਗੜ੍ਹ ਦੀਆਂ ਖੋਜਾਂ ਨੇ ਹੜੱਪਾ ਰਹਿਤਲ ਦੇ ਬਾਰੇ ਸੋਚ ਨੂੰ ਬਦਲ ਦਿੱਤਾ ਹੈ "। ਅਪ੍ਰੈਲ 2006 ਦੇ ਸਾਇੰਸੀ ਰਸਾਲੇ ਨੇਚਰ ਵਿੱਚ ਇਹ ਗੱਲ ਲਿਖੀ ਗਈ ਕਿ ਮਿਹਰਗੜ੍ਹ ਉਹ ਪਹਿਲੀ ਜਗ੍ਹਾ ਸੀ ਜਿਥੇ ਇੱਕ ਜ਼ਿੰਦਾ ਬੰਦੇ ਦੇ ਦੰਦਾਂ ਵਿੱਚ ਡਰਿੱਲ ਕੀਤੀ ਗਈ।
ਇਹ ਉਹ ਥਾਂ ਹੈ ਜਿਥੇ ਕਣਕ ਤੇ ਜੌਂ ਪਹਿਲੀ ਵਾਰੀ ਬੀਜੇ ਗਏ। ਇਥੋਂ ਪਹਿਲੀ ਵਾਰੀ ਡੰਗਰ ਪਾਲਣ ਦਾ ਪਤਾ ਵੀ ਲਗਦਾ ਹੈ।[2][3]
ਮਿਹਰਗੜ੍ਹ ਦਰਾ ਬੁਲਾਣ ਦੇ ਨੇੜੇ ਹੋਣ ਕਰ ਕੇ ਇਸ ਥਾਂ ਨੂੰ 1974 ਵਿੱਚ ਯੌਂ ਫ਼ਰਾਂਸੂਆ ਯਾਰੀਜ ਨੇ ਆਪਣੀ ਟੋਲੀ ਨਾਲ਼ ਲਭਿਆ। 1974 ਤੋਂ 1986 ਤਕ ਖੋਜ ਜਾਰੀ ਰਹੀ।
ਹਵਾਲੇ
[ਸੋਧੋ]- ↑ "Stone age man used dentist drill".
- ↑ UNESCO World Heritage. 2004. ". Archaeological Site of Mehrgarh
- ↑ Hirst, K. Kris. 2005. "Mehrgarh". Guide to Archaeology