Location via proxy:   [ UP ]  
[Report a bug]   [Manage cookies]                
ਸਮੱਗਰੀ 'ਤੇ ਜਾਓ

ਰੌਬਰਟ ਜ਼ਮੈਕਿਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰੌਬਰਟ ਜ਼ਮੈਕਿਸ
ਜਨਮ
ਰੌਬਰਟ ਲੀ ਜ਼ਮੈਕਿਸ

(1952-05-14) ਮਈ 14, 1952 (ਉਮਰ 72)
ਸ਼ਿਕਾਗੋ, ਇਲੀਨਾਏ, ਸੰਯੁਕਤ ਰਾਜ ਅਮਰੀਕਾ
ਰਾਸ਼ਟਰੀਅਤਾਅਮਰੀਕੀ
ਸਿੱਖਿਆਦੱਖਣੀ ਕੈਲੀਫ਼ੋਰਨੀਆ ਯੂਨੀਵਰਸਿਟੀ (ਬੀ.ਐਫ਼.ਏ., 1973)
ਪੇਸ਼ਾ
  • ਫ਼ਿਲਮ ਨਿਰਦੇਸ਼ਕ
  • ਫ਼ਿਲਮ ਨਿਰਮਾਤਾ
  • ਸਕ੍ਰੀਨਲੇਖਕ
ਸਰਗਰਮੀ ਦੇ ਸਾਲ1972–ਜਾਰੀ
ਜ਼ਿਕਰਯੋਗ ਕੰਮ
ਜੀਵਨ ਸਾਥੀ
(ਵਿ. 1980; ਤ. 2000)

ਲੈਸਲੀ ਹਾਰਟਰ
(ਵਿ. 2001)
ਬੱਚੇ4

ਰੌਬਰਟ ਲੀ ਜ਼ਮੈਕਿਸ (ਜਨਮ 14 ਮਈ 1952)[1] ਇੱਕ ਅਮਰੀਕੀ ਫ਼ਿਲਮ ਨਿਰਦੇਸ਼ਕ, ਫਿਲਮ ਨਿਰਮਾਤਾ ਅਤੇ ਸਕ੍ਰੀਨਲੇਖਕ ਸੀ ਜਿਸਨੂੰ ਵਿਜ਼ੂਅਲ ਇਫੈਕਟਸ ਦੇ ਇੱਕ ਵੱਖਰੀ ਤਰ੍ਹਾਂ ਦੇ ਕਾਢਕਾਰ ਦੇ ਤੌਰ ਤੇ ਮੰਨਿਆ ਜਾਂਦਾ ਹੈ। . ਉਹ 1980 ਦੇ ਦਹਾਕੇ ਵਿੱਚ ਚਰਚਾ ਵਿੱਚ ਆਇਆ ਜਦੋਂ ਉਸਨੇ ਰੋਮਾਂਸਿੰਗ ਦਿ ਸਟੋਨ (1984) ਅਤੇ ਸਾਇੰਸ-ਕਲਪਨ ਕਾਮੇਡੀ ਬੈਕ ਟੂ ਫ਼ਿਊਚਰ ਫਿਲਮ ਟ੍ਰਾਇਲੋਜੀ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ। ਇਸਤੋਂ ਇਲਾਵਾ ਲਾਈਵ-ਐਕਸ਼ਨ/ ਐਨੀਮੇਟਿਡ ਕਾਮੇਡੀ ਹੂ ਫ਼ਰੇਮਡ ਰੌਜਰ ਰੈਬਿਟ (1988) ਲਈ ਵੀ ਉਸਨੂੰ ਬਹੁਤ ਸਾਰੀ ਪ੍ਰਸ਼ੰਸਾ ਮਿਲੀ। 1990 ਦੇ ਦਹਾਕੇ ਵਿੱਚ ਉਸਨੇ ਡੈੱਥ ਬਿਕਮਜ਼ ਹਰ ਫਿਲਮ ਦਾ ਨਿਰਦੇਸ਼ਨ ਕੀਤਾ ਅਤੇ ਇਸ ਪਿੱਛੋਂ ਉਸਨੇ ਕਈ ਡਰਾਮਾ ਫ਼ਿਲਮਾਂ ਵੀ ਕੀਤੀਆਂ ਜਿਨ੍ਹਾਂ ਵਿੱਚ1994 ਦੀ ਫ਼ੌਰੈਸਟ ਗੰਪ ਫ਼ਿਲਮ ਵੀ ਸ਼ਾਮਿਲ ਹੈ। [2] ਜਿਸਦੇ ਲਈ ਉਸਨੇ ਸਭ ਤੋਂ ਵਧੀਆ ਫ਼ਿਲਮ ਨਿਰਦੇਸ਼ਕ ਲਈ ਅਕੈਡਮੀ ਅਵਾਰਡ ਜਿੱਤਿਆ; ਇਸਤੋਂ ਇਲਾਵਾ ਇਸ ਫ਼ਿਲਮ ਨੂੰ ਵੀ ਸਭ ਤੋਂ ਵਧੀਆ ਫ਼ਿਲਮ ਲਈ ਅਕਾਦਮੀ ਅਵਾਰਡ ਮਿਲਿਆ। ਉਸਦੇ ਦੁਆਰਾ ਨਿਰਦੇਸ਼ਿਤ ਕੀਤੀਆਂ ਫਿਲਮਾਂ ਬਾਲਗਾਂ ਅਤੇ ਪਰਿਵਾਰਾਂ ਦੋਵਾਂ ਲਈ ਕਈ ਕਿਸਮਾਂ ਦੀਆਂ ਸ਼੍ਰੇਣੀਆਂ ਵਿਚ ਆਈਆਂ ਹਨ।

ਜ਼ਮੈਕਿਸ ਦੀਆਂ ਫਿਲਮਾਂ ਨੂੰ ਉਸਦੇ ਸਪੈਸ਼ਲ ਇਫੈਕਟਸ ਦੇ ਪ੍ਰਭਾਵਾਂ ਲਈ ਜਾਣਿਆ ਜਾਂਦਾ ਹੈ ਜਿਸ ਵਿੱਚ ਉਸਨੇ ਕੰਪਿਊਟਰ ਗ੍ਰਾਫ਼ਿਕਸ ਨੂੰ ਲਾਈਵ-ਐਕਸ਼ਨ ਫੁਟੇਜ ਦੇ ਨਾਲ ਇਸਤੇਮਾਲ ਕੀਤਾ। ਇਸ ਕੰਮ ਉਸਦੀਆਂ ਫ਼ਿਲਮਾਂ ਬੈਕ ਟੂ ਦਿ ਫ਼ਿਊਚਰ 2 (1989) ਅਤੇ ਫ਼ੌਰੈਸਟ ਗੰਪ ਜਿਹੀਆਂ ਫ਼ਿਲਮਾਂ ਸ਼ਾਮਿਲ ਹਨ। ਇਸਤੋਂ ਇਲਾਵਾ ਉਸਨੇ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਪਰਫ਼ੌਰਮੈਂਸ ਕੈਪਚਰ ਦਾ ਇਸਤੇਮਾਲ ਕੀਤਾ ਜਿਨ੍ਹਾਂ ਵਿੱਚ ਦਿ ਪੋਲਰ ਐਕਸਪ੍ਰੈਸ (2004), ਮੌਂਸਟਰ ਹਾਊਸ (2006), ਬਿਓਵੁਲਫ਼ (2007), ਏ ਕ੍ਰਿਸਮਸ ਕੈਰਲ (2009), ਅਤੇ ਵੈਲਕਮ ਟੂ ਮਾਰਵੈਨ (2018) ਜਿਹੀਆਂ ਫ਼ਿਲਮਾਂ ਸ਼ਾਮਿਲ ਹਨ।

ਹਾਲਾਂਕਿ ਜ਼ਮੈਕਿਸ ਨੂੰ ਅਕਸਰ ਵਿਸ਼ੇਸ਼ ਪ੍ਰਭਾਵਾਂ ਵਿੱਚ ਦਿਲਚਸਪੀ ਰੱਖਣ ਵਾਲੇ ਨਿਰਦੇਸ਼ਕ ਦੇ ਤੌਰ ਤੇ ਮੰਨਿਆ ਜਾਂਦਾ ਹੈ,[3] ਉਸਦੇ ਕੰਮ ਦੀ ਸਰਾਹਣਾ ਡੇਵਿਡ ਥੌਮਸਨ ਸਮੇਤ ਕਈ ਆਲੋਚਕਾਂ ਨੇ ਕੀਤੀ ਹੈ, ਜਿਸਨੇ ਲਿਖਿਆ ਹੈ ਕਿ "ਕਿਸੇ ਹੋਰ ਸਮਕਾਲੀ ਨਿਰਦੇਸ਼ਕ ਨੇ ਵਧੇਰੇ ਨਾਟਕੀ ਅਤੇ ਬਿਰਤਾਂਤਕਾਰੀ ਉਦੇਸ਼ ਲਈ ਵਿਸ਼ੇਸ਼ ਪ੍ਰਭਾਵਾਂ ਦੀ ਵਰਤੋਂ ਨਹੀਂ ਕੀਤੀ।"

ਸ਼ੁਰੂਆਤੀ ਜੀਵਨ

[ਸੋਧੋ]

ਰੌਬਰਟ ਲੀ ਜ਼ਮੈਕਿਸ 14 ਮਈ 1952 ਨੂੰ ਸ਼ਿਕਾਗੋ, ਇਲੀਨਾਏ ਵਿੱਚ ਹੋਇਆ ਸੀ।[1] ਉਸਦੀ ਮਾਂ ਦਾ ਨਾਮ ਰੋਜ਼ਾ[4] ਅਤੇ ਉਸਦੇ ਪਿਤਾ ਦਾ ਨਾਂ ਅਲਫ਼ੌਂਸੇ ਜ਼ਮੈਕਿਸ ਸੀ।[5] ਉਸਦਾ ਪਿਤਾ ਲਿਥੁਆਨੀਆਈ-ਅਮਰੀਕੀ ਸੀ ਜਦੋਂ ਕਿ ਉਸਦੀ ਮਾਂ ਇਟਾਲੀਅਨ-ਅਮਰੀਕੀ ਸੀ। ਜ਼ਮੈਕਿਸ ਸ਼ਹਿਰ ਦੇ ਦੱਖਣ ਵਾਲੇ ਪਾਸੇ ਵੱਡਾ ਹੋਇਆ ਸੀ।[6] ਉਹ ਰੋਮਨ ਕੈਥੋਲਿਕ ਗ੍ਰੇਡ ਸਕੂਲ ਅਤੇ ਫੈਂਜਰ ਹਾਈ ਸਕੂਲ ਵਿੱਚ ਪੜ੍ਹਿਆ।[7] ਜ਼ਮੈਕਿਸ ਨੇ ਕਿਹਾ ਹੈ ਕਿ "ਸੱਚਾਈ ਇਹ ਸੀ ਕਿ ਮੇਰੇ ਪਰਿਵਾਰ ਵਿਚ ਕੋਈ ਕਲਾ ਨਹੀਂ ਸੀ। ਮੇਰਾ ਮਤਲਬ, ਇੱਥੇ ਕੋਈ ਸੰਗੀਤ ਨਹੀਂ ਸੀ, ਕੋਈ ਕਿਤਾਬਾਂ ਨਹੀਂ ਸਨ, ਕੋਈ ਨਾਟਕ ਨਹੀਂ ਸੀ... ਮੇਰੇ ਕੋਲ ਸਿਰਫ਼ ਇੱਕੋਂ ਚੀਜ਼ ਸੀ ਜੋ ਪ੍ਰੇਰਣਾਦਾਇਕ ਸੀ, ਉਹ ਟੈਲੀਵਿਜ਼ਨ ਸੀ ਅਤੇ ਇਹ ਅਸਲ ਵਿੱਚ ਸੀ।"

ਹਵਾਲੇ

[ਸੋਧੋ]
  1. 1.0 1.1 "Robert Zemeckis Biography (1952–)". FilmReference.com. Archived from the original on April 15, 2015. Retrieved October 20, 2012.
  2. Gleiberman, Owen (July 15, 1994). "Movie Review: Forrest Gump". Entertainment Weekly. Archived from the original on ਨਵੰਬਰ 4, 2010. Retrieved January 26, 2007.
  3. Kehr, Dave (December 17, 2000). "'Cast Away' Director Defies Categorizing". The New York Times. Retrieved March 31, 2008.
  4. "Arquata: un paese da Oscar secondo Robert Zemeckis" (in Italian). Arquata del Tronto. Archived from the original on ਮਾਰਚ 28, 2020. Retrieved November 27, 2018. {{cite web}}: Unknown parameter |dead-url= ignored (|url-status= suggested) (help)CS1 maint: unrecognized language (link)
  5. "Rose Zemeckis Obituary". Northwest Herald. Crystal Lake, Illinois. Retrieved October 20, 2012.
  6. Kunk, Deborah J. (June 26, 1988). "The Man Who Framed Roger Rabbit". Pioneer Press. St. Paul, Minnesota. Retrieved December 10, 2007.
  7. "Robert Zemeckis interview". Academy of Achievement: A Museum of Living History, 1996-06-29. p. [1]. Archived from the original on February 8, 2007. Retrieved January 22, 2007.