Location via proxy:   [ UP ]  
[Report a bug]   [Manage cookies]                
ਸਮੱਗਰੀ 'ਤੇ ਜਾਓ

ਲਾਲ ਸ਼ਾਹਬਾਜ਼ ਕਲੰਦਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲਾਲ ਸ਼ਾਹਬਾਜ਼ ਕਲੰਦਰ

ਸਯਦ ਉਸਮਾਨ ਮਰਵੰਦੀ ਜਾਂ ਹਜਰਤ ਲਾਲ ਸ਼ਾਹਬਾਜ਼ ਕਲੰਦਰ (1177–1274) (ਸਿੰਧੀ: لعل شھباز قلندر), ਇੱਕ ਸਯਦ ਸੂਫ਼ੀ ਸੰਤ, ਦਾਰਸ਼ਨਿਕ, ਸ਼ਾਇਰ, ਅਤੇ ਕਲੰਦਰ ਸੀ। ਜਨਮ ਸਮੇਂ ਉਸਦਾ ਨਾਮ ਸਯਦ ਹੁਸੈਨ ਸ਼ਾਹ ਸੀ।[1] ਉਹਦਾ ਸੰਬੰਧ ਸੁਹਰਾਵਰਦੀਆ ਸੰਪਰਦਾ ਨਾਲ ਸੀ। ਮਸ਼ਹੂਰ ਬਜ਼ੁਰਗ ਸ਼ੇਖ਼ ਬਹਾਉ ਉੱਦ ਦੀਨ ਜ਼ਕਰੀਆ ਮੁਲਤਾਨੀ, ਸ਼ੇਖ਼ ਫ਼ਰੀਦ ਉੱਦ ਦੀਨ ਗੰਜ ਸ਼ੱਕਰ, ਸ਼ਮਸ ਤਬਰੇਜ਼ੀ, ਜਲਾਲ ਉੱਦ ਦੀਨ ਰੂਮੀ ਅਤੇ ਸੱਯਦ ਜਲਾਲ ਉੱਦ ਦੀਨ ਸੁਰਖ਼ ਬੁਖ਼ਾਰੀ ਉਨ੍ਹਾਂ ਦੇ ਕਰੀਬਨ ਸਮਕਾਲੀ ਸਨ।

ਜੀਵਨ

[ਸੋਧੋ]

ਲਾਲ ਸ਼ਾਹਬਾਜ਼ ਦਾ ਜਨਮ ਈਰਾਨ - ਅਜ਼ਰਬਾਈਜਾਨ ਦੀ ਸਰਹੱਦ ਉੱਤੇ ਸਥਿਤ ਮਰਵੰਦ ਵਿੱਚ 1177 ਵਿੱਚ ਹੋਇਆ। ਉਹ (ਮੌਜੂਦਾ ਅਫ਼ਗ਼ਾਨਿਸਤਾਨ) ਦੇ ਇੱਕ ਦਰਵੇਸ਼ ਸੱਯਦ ਇਬਰਾਹੀਮ ਕਬੀਰ ਉੱਦ ਦੀਨ ਦੇ ਬੇਟੇ ਸਨ। ਉਨ੍ਹਾਂ ਨੂੰ ਮਨ ਦੀ ਭਟਕਣ ਕਈ ਸਥਾਨਾਂ ਉੱਤੇ ਲੈ ਗਈ। ਇਸ ਦੌਰ ਵਿੱਚ ਗ਼ਜ਼ਨਵੀ ਔਰ ਗ਼ੋਰੀ ਸਲਤਨਤਾਂ ਦਾ ਮੁਸ਼ਾਹਿਦਾ ਕਰਨ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਇਸਲਾਮੀ ਦੁਨੀਆਂ ਦਾ ਖੂਬ ਸਫ਼ਰ ਕੀਤਾ। ਇਸ ਭਟਕਣ ਭਰੀ ਜਿੰਦਗੀ ਦੀ ਵਜ੍ਹਾ ਨਾਲ ਉਨ੍ਹਾਂ ਨੇ ਫ਼ਾਰਸੀ, ਅਰਬੀ, ਤੁਰਕੀ, ਸਿੰਧੀ ਅਤੇ ਸੰਸਕ੍ਰਿਤ ਭਾਸ਼ਾਵਾਂ ਵਿੱਚ ਮਹਾਰਤ ਹਾਸਲ ਕਰ ਲਈ। ਉਹ ਰੁਹਾਨੀਅਤ ਦੀ ਉੱਚੀ ਮੰਜਲ ਤੇ ਪਹੁੰਚ ਗਏ ਅਤੇ ਗੈਰ-ਮੁਸਲਮਾਨਾਂ ਵਿੱਚ ਵੀ ਉਨ੍ਹਾਂ ਦਾ ਵੱਡਾ ਸਤਿਕਾਰ ਸੀ। ਉਹ ਸੁਰਖ਼ ਲਿਬਾਸ ਪਹਿਨਦੇ ਸਨ ਜਿਸ ਕਰਕੇ ਉਨ੍ਹਾਂ ਨੂੰ ਲਾਲ਼ ਕਿਹਾ ਜਾਂਦਾ ਹੈ। ਇਸ ਦੇ ਇਲਾਵਾ ਉਨ੍ਹਾਂ ਨੂੰ ਝੂਲੇ ਲਾਲ ਵੀ ਕਿਹਾ ਜਾਂਦਾ ਸੀ। ਆਖ਼ਿਰਕਾਰ ਉਹ ਸਿੰਧ ਪ੍ਰਾਂਤ ਦੇ ਸੇਹਵਾਨ ਵਿੱਚ ਆ ਬਸੇ।

ਸ਼ਾਇਰੀ ਦਾ ਨਮੂਨਾ

[ਸੋਧੋ]

ਨਹੀਂ ਜਾਣਾਂ ਕਿ ਕਿਉਂ ਖ਼ਾਤਿਰ ਤੇਰੇ ਦੀਦਾਰ ਮੈਂ ਨੱਚਾਂ
ਬੜਾ ਹੀ ਮਾਣ ਹੈ ਜੋ ਮੂਹਰੇ ਆਪਣੇ ਯਾਰ ਮੈਂ ਨੱਚਾਂ
ਨਸੀਬਾ ਹੈ ਮੇਰਾ ਉੱਚਾ ਕਿ ਛੱਡ ਸੌ ਪਾਰਸਾਈਆਂ ਨੂੰ
ਕਿ ਭੱਠ ਤਕਵਾ ਪਿਆ, ਪਾ ਚੋਗਾ, ਸਿਰ ਦਸਤਾਰ ਮੈਂ ਨੱਚਾਂ
ਤਮਾਸ਼ਾ ਕਤਲ ਮੇਰੇ ਦਾ ਜੇ ਤੈਨੂੰ ਸ਼ੌਕ ਵੇਖਣ ਦਾ
ਪਖੇਰੂ ਵਾਂਗ ਖ਼ੂਨੀ ਖ਼ੰਜਰਾਂ ਦੀ ਧਾਰ ਮੈਂ ਨੱਚਾਂ
ਮੈਂ ਹਾਂ ਉਸਮਾਨ ਹਾਰੂਨੀ ਤੇ ਹਾਂ ਮਨਸੂਰ ਦਾ ਮਿੱਤਰ
ਮਲਾਮਤ ਦੇਣ ਲੋਕੀਂ ਫਿਰ ਵੀ ਚੜ੍ਹ ਕੇ ਦਾਰ ਮੈਂ ਨੱਚਾਂ

ਹਵਾਲੇ

[ਸੋਧੋ]
  1. Sarah Ansari (1971) Sufi Saints and State Power: The Pirs of Sind, 1843–1947. Vanguard Books