Location via proxy:   [ UP ]  
[Report a bug]   [Manage cookies]                
ਸਮੱਗਰੀ 'ਤੇ ਜਾਓ

ਵਿਕੀਪੀਡੀਆ:ਅਧਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ


ਅਧਾਰ ਜਾਂ ਨਮੂਨਾ ਵਿਕੀਪੀਡੀਆ ਦਾ ਉਹ ਲੇਖ ਜਾਂ ਪੰਨਾ ਹੁੰਦਾ ਹੈ ਜੋ ਕਿ ਕੁਝ ਹੀ ਵਾਕਾਂ, ਜਾਂ ਕਈ ਵਾਰ ਇੱਕ ਹੀ ਵਾਕ, ਤੋਂ ਬਣਿਆ ਹੁੰਦਾ ਹੈ ਅਤੇ ਵਿਸ਼ੇ ਬਾਰੇ ਗਿਆਨਕੋਸ਼ੀ ਜਾਣਕਾਰੀ ਦੇਣ ਲਈ ਬਹੁਤ ਛੋਟਾ ਹੁੰਦਾ ਹੈ। ਇਹਨਾਂ ਨੂੰ ਆਮ ਲੇਖਾਂ ਵਾਂਗ ਵਧਾਇਆ ਜਾ ਸਕਦਾ ਹੈ। ਰਜਿਸਟਰਡ ਵਰਤੋਂਕਾਰ ਮੁੱਢ ਸ਼ੁਰੂ ਕਰ ਸਕਦੇ ਹਨ।

ਭਾਵੇਂ ਕਿ ਇੱਕ ਪਰਿਭਾਸ਼ਾ ਹੀ ਇੱਕ ਲੇਖ ਨੂੰ ਮੁੱਢ ਹੋਣ ਲਈ ਕਾਫ਼ੀ ਹੈ ਪਰ ਫਿਰ ਵੀ ਵਿਕੀਪੀਡੀਆ ਡਿਕਸ਼ਨਰੀ ਨਹੀਂ ਹੈ। ਇੱਕ ਵਧੀਆ ਮੁੱਢ ਵਿਸ਼ੇ ਬਾਰੇ ਕਾਫ਼ੀ ਵਧੀਆ ਜਾਣਕਾਰੀ ਦਿੰਦੇ ਹੋਏ ਸ਼ੁਰੂ ਕੀਤਾ ਜਾਂਦਾ ਹੈ ਤਾਂ ਕਿ ਬਾਅਦ ਵਿੱਚ ਦੂਜੇ ਵਰਤੋਂਕਾਰਾਂ ਲਈ ਇਸਨੂੰ ਵਧਾਉਣਾ ਸੌਖਾ ਹੋਵੇ।