ਯੂਰੇਸ਼ੀਆ
ਯੂਰੇਸ਼ੀਆ /jʊəˈreɪʒə/ ਨੂੰ ਕਈ ਵਾਰ ਸਭ ਤੋਂ ਵੱਡਾ ਮਹਾਂਦੀਪ ਵੀ ਕਿਹਾ ਜਾਂਦਾ ਹੈ। ਏਸ਼ੀਆ ਅਤੇ ਯੂਰਪ ਨੂੰ ਇਕੱਠਾ ਕਰ ਕੇ ਯੂਰੇਸ਼ੀਆ ਕਹਿ ਦਿੱਤਾ ਜਾਂਦਾ ਹੈ। [1][2] ਇਹ ਮੁੱਖ ਤੌਰ ਤੇ ਉੱਤਰੀ ਅਤੇ ਪੂਰਬੀ ਅਰਧਗੋਲਿਆਂ ਵਿੱਚ ਸਥਿਤ ਹੈ, ਇਸ ਦੀ ਹੱਦ ਪੱਛਮ ਵਿੱਚ ਅਟਲਾਂਟਿਕ ਮਹਾਂਸਾਗਰ, ਪੂਰਬ ਵਿੱਚ ਪ੍ਰਸ਼ਾਂਤ ਮਹਾਂਸਾਗਰ, ਉੱਤਰ ਵਿੱਚ ਆਰਕਟਿਕ ਮਹਾਂਸਾਗਰ ਅਤੇ ਅਫਰੀਕਾ, ਮੈਡੀਟੇਰੀਅਨ ਸਾਗਰ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਨਾਲ ਲੱਗਦੀ ਹੈ।[3]ਯੂਰਪ ਅਤੇ ਏਸ਼ੀਆ ਨਾਂਵਾਂ ਦੇ ਦੋ ਵੱਖ-ਵੱਖ ਮਹਾਂਦੀਪਾਂ ਵਜੋਂ ਵੰਡ ਇਕ ਇਤਿਹਾਸਕ ਸਮਾਜਿਕ ਘਾੜਤ ਹੈ, ਜਦ ਕਿ ਇਨ੍ਹਾਂ ਦੇ ਵਿਚਕਾਰ ਕੋਈ ਸਪਸ਼ਟ ਭੌਤਿਕ ਵੰਡੀ ਨਹੀਂ ਹੈ; ਇਸ ਤਰ੍ਹਾਂ, ਦੁਨੀਆਂ ਦੇ ਕੁਝ ਹਿੱਸਿਆਂ ਵਿਚ, ਯੂਰੇਸ਼ੀਆ ਨੂੰ ਧਰਤੀ ਦੇ ਛੇ, ਪੰਜ, ਜਾਂ ਚਾਰ ਮਹਾਂਦੀਪਾਂ ਵਿਚੋਂ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ। [2] ਐਪਰ, ਯੂਰੇਸ਼ੀਆ ਦੀ ਸਖ਼ਤਾਈ ਬਾਰੇ ਪਾਲੀਓਮੈਗਨੈਟਿਕ ਜਾਣਕਾਰੀ ਦੇ ਅਧਾਰ ਤੇ ਬਹਿਸ ਹੁੰਦੀ ਹੈ। [4][5]
ਯੂਰੇਸ਼ੀਆ ਦਾ ਖੇਤਰਫਲ 52,990,000 ਵਰਗ ਕਿਮੀ2 (20,846,000 ਮੀਲ2) ਜਾਂ ਧਰਤੀ ਦਾ 10.6% ਹੈ। ਯੂਰੇਸ਼ੀਆ ਨੂੰ ਅੱਗੇ ਹੋਰ ਵੱਡੇ ਖੇਤਰ ਐਫਰੋ-ਯੂਰੇਸ਼ੀਆ ਦੇ ਵਿੱਚ ਵੀ ਗਿਣਿਆ ਜਾਂਦਾ ਹੈ। ਯੂਰੇਸ਼ੀਆ ਦੇ ਵਿੱਚ 4.8 ਅਰਬ ਲੋਕ ਹਨ, ਜੋ ਦੁਨੀਆ ਦੀ 71% ਜਨਸੰਖਿਆ ਹੈ। ਮਨੁੱਖ 60,000 ਤੋਂ 125,000 ਸਾਲ ਪਹਿਲਾਂ ਯੂਰੇਸ਼ੀਆ ਵਿੱਚ ਸਭ ਤੋਂ ਪਹਿਲਾਂ ਵਸ ਗਿਆ ਸੀ। ਗ੍ਰੇਟ ਬ੍ਰਿਟੇਨ, ਆਈਸਲੈਂਡ, ਅਤੇ ਆਇਰਲੈਂਡ ਅਤੇ ਜਪਾਨ, [[ਫਿਲਪੀਨਜ਼] ਅਤੇ ਇੰਡੋਨੇਸ਼ੀਆ ਸਮੇਤ ਕੁਝ ਪ੍ਰਮੁੱਖ ਟਾਪੂ ਨਿਰੰਤਰ ਜੁੜੇ ਹੋਏ ਧਰਤ-ਪੁੰਜ ਤੋਂ ਵੱਖ ਹੋਣ ਦੇ ਬਾਵਜੂਦ ਅਕਸਰ ਯੂਰੇਸ਼ੀਆ ਦੀ ਲੋਕਪ੍ਰਿਯ ਪਰਿਭਾਸ਼ਾ ਦੇ ਅਧੀਨ ਸ਼ਾਮਲ ਕੀਤੇ ਜਾਂਦੇ ਹਨ।
ਫਿਜ਼ੀਓਗ੍ਰਾਫਿਕ ਤੌਰ ਤੇ, ਯੂਰੇਸ਼ੀਆ ਇਕੋ ਮਹਾਂਦੀਪ ਹੈ।[2]ਯੂਰਪ ਅਤੇ ਏਸ਼ੀਆ ਦੀਆਂ ਵੱਖਰੀਆਂ ਮਹਾਂਦੀਪਾਂ ਦੀਆਂ ਧਾਰਨਾਵਾਂ ਪੁਰਾਣੇ ਸਮੇਂ ਦੀਆਂ ਹਨ ਅਤੇ ਉਨ੍ਹਾਂ ਦੀਆਂ ਸਰਹੱਦਾਂ ਭੂਗੋਲਿਕ ਤੌਰ ਤੇ ਮਨਮਾਨੀਆਂ ਹਨ। ਪੁਰਾਣੇ ਸਮੇਂ ਵਿੱਚ ਕਾਲਾ ਸਾਗਰ ਅਤੇ ਮਾਰਮਾਰ ਦਾ ਸਾਗਰ, ਉਹਨਾਂ ਨਾਲ ਜੁੜੀਆਂ ਸਟਰੇਟਾਂ ਨੂੰ, ਮਹਾਂਦੀਪਾਂ ਨੂੰ ਵੱਖ ਕਰਦੀਆਂ ਹੱਦ ਸਮਝਿਆ ਜਾਂਦਾ ਸੀ, ਪਰ ਅੱਜ ਉਰਲ ਅਤੇ ਕਾਕੇਸਸ ਦੀਆਂ ਪਰਬਤੀ ਲੜੀਆਂ ਨੂੰ ਦੋਵਾਂ ਦੇ ਵਿੱਚਕਾਰ ਮੁੱਖ ਸੀਮਾ ਵਜੋਂ ਵਧੇਰੇ ਵੇਖਿਆ ਜਾਂਦਾ ਹੈ। ਯੂਰੇਸ਼ੀਆ ਸੁਏਜ਼ ਨਹਿਰ 'ਤੇ ਅਫਰੀਕਾ ਨਾਲ ਜੁੜਿਆ ਹੋਇਆ ਹੈ, ਅਤੇ ਯੂਰੇਸ਼ੀਆ ਨੂੰ ਕਈ ਵਾਰ ਅਫਰੀਕਾ ਨਾਲ ਮਿਲਾ ਕੇ ਧਰਤੀ' ਤੇ ਸਭ ਤੋਂ ਵੱਡਾ ਜੁੜਵਾਂ ਧਰਤ-ਪੁੰਜ ਬਣਾ ਲਿਆ ਜਾਂਦਾ ਹੈ ਜਿਸ ਨੂੰ ਐਫਰੋ-ਯੂਰੇਸ਼ੀਆ ਕਹਿੰਦੇ ਹਨ। [6] ਵਿਸ਼ਾਲ ਭੂਮੀ ਅਤੇ ਵਿਥਕਾਰ ਦੇ ਅੰਤਰਾਂ ਦੇ ਕਾਰਨ, ਯੂਰੇਸ਼ੀਆ ਕਪੇਨ ਸ਼੍ਰੇਣੀਵੰਡ ਦੇ ਤਹਿਤ ਹਰ ਕਿਸਮ ਦੇ ਜਲਵਾਯੂ ਨੂੰ ਪ੍ਰਦਰਸ਼ਤ ਕਰਦਾ ਹੈ, ਜਿਸ ਵਿੱਚ ਗਰਮ ਅਤੇ ਠੰਡੇ ਤਾਪਮਾਨ ਦੀਆਂ ਅਤਿਕਠੋਰ ਕਿਸਮਾਂ, ਉੱਚ ਅਤੇ ਘੱਟ ਵਰਖਾ ਅਤੇ ਕਈ ਕਿਸਮਾਂ ਦੀਆਂ ਈਕੋਪ੍ਰਣਾਲੀਆਂ ਸ਼ਾਮਲ ਹਨ।
ਹਵਾਲੇ
[ਸੋਧੋ]- ↑ Nield, Ted. "Continental Divide". Geological Society. Retrieved 8 August 2012.
- ↑ 2.0 2.1 2.2 "How many continents are there?". National Geographic Society. Archived from the original on 16 ਜੁਲਾਈ 2019. Retrieved 27 July 2017.
By convention there are seven continents: Asia, Africa, North America, South America, Europe, Australia, and Antarctica. Some geographers list only six continents, combining Europe and Asia into Eurasia. In parts of the world, students learn that there are just five continents: Eurasia, Australia (Oceania), Africa, Antarctica, and the Americas.
{{cite web}}
: Unknown parameter|dead-url=
ignored (|url-status=
suggested) (help) - ↑ "What is Eurasia?". geography.about.com. Archived from the original on 18 ਨਵੰਬਰ 2012. Retrieved 17 December 2012.
- ↑ Pavlov, V.E. (2012). "Siberian Paleomagnetic Data and the Problem of Rigidity of the Northern Eurasian Continent in the Post Paleozoic". Izvestiya, Physics of the Solid Earth. 48 (9–10): 721–737. doi:10.1134/S1069351312080022.
- ↑ Li, Yong-Xiang; Shu, Liangshu; Wen, Bin; Yang, Zhenyu; Ali, Jason R. (1 September 2013). "Magnetic inclination shallowing problem and the issue of Eurasia's rigidity: insights following a palaeomagnetic study of upper Cretaceous basalts and redbeds from SE China". Geophysical Journal International (in ਅੰਗਰੇਜ਼ੀ). 194 (3): 1374–1389. doi:10.1093/gji/ggt181. ISSN 0956-540X.
{{cite journal}}
: CS1 maint: unflagged free DOI (link) - ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000015-QINU`"'</ref>" does not exist.
<ref>
tag defined in <references>
has no name attribute.