Location via proxy:   [ UP ]  
[Report a bug]   [Manage cookies]                
ਸਮੱਗਰੀ 'ਤੇ ਜਾਓ

ਫ਼ੋਨਸੇਕਾ ਦੀ ਖਾੜੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਫ਼ੋਨਸੇਕਾ ਦੀ ਖਾੜੀ ਦੀ ਉਪਗ੍ਰਹੀ ਤਸਵੀਰ
ਹਾਂਡੂਰਾਸ, ਸਾਲਵਾਦੋਰ ਅਤੇ ਨਿਕਾਰਾਗੁਆ ਦੇ ਬਾਬਤ ਖਾੜੀ ਦੀ ਸਥਿਤੀ (ਹੇਠਾਂ ਖੱਬੇ) ਦਰਸਾਉਂਦਾ ਨਕਸ਼ਾ

ਫ਼ੋਨਸੇਕਾ ਦੀ ਖਾੜੀ (Spanish: Golfo de Fonseca; ਉਚਾਰਨ: [ˈɡol.fo ðe fon.ˈse.ka]), ਜੋ ਕਿ ਪ੍ਰਸ਼ਾਂਤ ਮਹਾਂਸਾਗਰ ਦਾ ਹਿੱਸਾ ਹੈ, ਕੇਂਦਰੀ ਅਮਰੀਕਾ ਵਿਚਲੀ ਇੱਕ ਖਾੜੀ ਹੈ ਜਿਸਦੀਆਂ ਹੱਦਾਂ ਸਾਲਵਾਦੋਰ, ਹਾਂਡੂਰਾਸ ਅਤੇ ਨਿਕਾਰਾਗੁਆ ਨਾਲ਼ ਲੱਗਦੀਆਂ ਹਨ।

ਇਤਿਹਾਸ

[ਸੋਧੋ]

ਫ਼ੋਨਸੇਕਾ ਦੀ ਖਾੜੀ ਨੂੰ ਯੂਰੋਪੀਅਨਾਂ ਵਲੋਂ 1522 ਵਿੱਚ ਗਿਲ ਗੋਂਜ਼ਾਲੇਜ਼ ਦਾ ਅਵੀਲਾ ਦੁਆਰਾ ਲੱਭਿਆ ਗਿਆ ਸੀ ਅਤੇ ਇਸਦਾ ਨਾਂ ਉਸਦੇ ਸਰਪ੍ਰਸਤ ਜੁਆਨ ਰੋਡਰੀਗੁਏਜ਼ ਦੇ ਫ਼ੋਨਸੇਕਾ ਦੇ ਨਾਂ ਦੇ ਉੱਪਰ ਰੱਖਿਆ ਗਿਆ ਸੀ ਜਿਹੜਾ ਕਿ ਕੋਲੰਬਸ ਦਾ ਕੱਟੜ ਦੁਸ਼ਮਣ ਸੀ।[1]

1849 ਵਿੱਚ ਈ. ਜੀ. ਸਕੀਅਰ ਨੇ ਸੰਯੁਕਤ ਰਾਜ ਅਮਰੀਕਾ ਨਾਲ ਇੱਕ ਸੰਧੀ ਤੇ ਗੱਲ਼ਬਾਤ ਕੀਤੀ ਜਿਸ ਵਿੱਚ ਕੈਰੇਬੀਆਈ ਸਮੁੰਦਰ ਤੋਂ ਹਾਂਡੂਰਾਸ ਦੇ ਜ਼ਰੀਏ ਖਾੜੀ ਤੱਕ ਇੱਕ ਨਹਿਰ ਦਾ ਨਿਰਮਾਣ ਕਰਨਾ ਸੀ। ਫ਼ਰੈਡਰਿਕ ਚੈਟਫੀਲਡ, ਜਿਹੜਾ ਕਿ ਮੱਧ ਅਮਰੀਕਾ ਵਿੱਚ ਬਰਤਾਨਵੀ ਸਾਮਰਾਜ ਦਾ ਕਮਾਂਡਰ ਸੀ, ਨੂੰ ਡਰ ਸੀ ਕਿ ਹਾਂਡੂਰਸ ਵਿੱਚ ਅਮਰੀਕਾ ਦੀ ਮੌਜੂਦਗੀ ਕਾਰਨ ਅੰਗਰੇਜ਼ਾਂ ਦੇ ਮੌਸਕੀਟੋ ਤਟ ਨੂੰ ਅਸਥਿਰ ਕਰ ਸਕਦੀ ਹੈ, ਜਿਸ ਕਰਕੇ ਉਸਨੇ ਟਾਇਗਰ ਦੀਪ ਨੂੰ ਕਬਜ਼ੇ ਵਿੱਚ ਕਰਨ ਲਈ ਬੇੜੇ ਭੇਜੇ ਜਿਹੜਾ ਕਿ ਖਾੜੀ ਦੇ ਦਾਖਲ ਹੋਣ ਵਾਲੇ ਰਸਤੇ ਵਿੱਚ ਸੀ। ਇਸ ਤੋਂ ਕੁਝ ਦੇਰ ਬਾਅਦ ਸਕੀਅਰ ਨੇ ਅੰਗਰੇਜ਼ਾਂ ਨੂੰ ਜਾਣ ਲਈ ਕਿਹਾ ਕਿਉਂਕਿ ਉਸਨੂੰ ਇਸ ਹਮਲੇ ਦਾ ਅੰਦਾਜ਼ਾ ਸੀ ਅਤੇ ਉਸਨੇ ਸੰਯੁਕਤ ਰਾਜ ਅਮਰੀਕਾ ਦੇ ਦੀਪ ਉੱਤੇ ਕਬਜ਼ੇ ਬਾਰੇ ਅਸਥਾਈ ਤੌਰ 'ਤੇ ਗੱਲਬਾਤ ਕੀਤੀ। ਚੈਟਫ਼ੀਲਡ ਨੂੰ ਇਹ ਗੱਲ ਮੰਨਣੀ ਪਈ।

ਸਾਰੇ ਤਿੰਨ ਦੇਸ਼- ਹਾਂਡੂਰਸ, ਸਾਲਵਾਦੋਰ ਅਤੇ ਨਿਕਾਰਾਗੁਆ ਜਿਹਨਾਂ ਦੀ ਹੱਦ ਖਾੜੀ ਨਾਲ ਲੱਗਦੀ ਸੀ, ਖਾੜੀ ਅਤੇ ਇਸਦੇ ਵਿਚਲੇ ਦੀਪਾਂ ਉੱਪਰ ਆਪਣੇ ਅਧਿਕਾਰ ਨੂੰ ਲੈ ਕੇ ਲੰਮੇ ਵਿਵਾਦ ਵਿੱਚ ਫਸ ਗਏ।

ਕੌਮਾਂਤਰੀ ਅਦਾਲਤ 1917 ਵਿੱਚ ਕੇਂਦਰੀ ਅਮਰੀਕੀ ਏਕੀਕਰਨ ਪ੍ਰਣਾਲੀ ਨੇ ਇੱਕ ਮੁਕੱਦਮਾ ਸ਼ੁਰੂ ਕੀਤਾ ਜਿਸਨੂੰ ਫ਼ੋਨਸੇਕਾ ਕੇਸ ਵੀ ਕਿਹਾ ਜਾਂਦਾ ਹੈ। ਇਹ ਸਾਲਵਾਦੋਰ ਅਤੇ ਨਿਕਾਰਾਗੁਆ ਵਿਚਕਾਰ ਹੋਏ ਝਗੜੇ ਕਾਰਨ ਸ਼ੁਰੂ ਹੋਇਆ। ਇਸ ਦਾ ਕਾਰਨ ਇਹ ਸੀ ਕਿ ਨਿਕਾਰਾਗੁਆ ਨੇ ਅਮਰੀਕਾ ਨਾਲ ਬਰਯਾਨ-ਚਮਾਰੋ ਸੰਧੀ ਕੀਤੀ, ਜਿਸ ਅਨੁਸਾਰ ਉਸਨੇ ਖਾੜੀ ਦਾ ਇੱਕ ਹਿੱਸਾ ਅਮਰੀਕਾ ਨੂੰ ਦੇਣਾ ਸੀ, ਜਿਸ ਵਿੱਚ ਅਮਰੀਕਾ ਨੇ ਸਮੁੰਦਰੀ ਸੈਨਾ ਦਾ ਇੱਕ ਅੱਡਾ ਬਣਾਉਣਾ ਸੀ। ਸਾਲਵਾਦੋਰ ਨੇ ਇਲਜ਼ਾਮ ਲਾਇਆ ਕਿ ਖਾੜੀ ਵਿੱਚ ਉਸਦੇ ਆਮ ਮਾਲਕੀ ਹੱਕਾਂ ਦੇ ਅਧਿਕਾਰ ਦੀ ਉਲੰਘਣਾ ਕੀਤੀ ਗਈ ਹੈ। ਅਦਾਲਤ ਨੇ ਸਲਵਾਦੋਰ ਨੂੰ ਠੀਕ ਠਹਿਰਾਇਆ ਪਰ ਅਮਰੀਕਾ ਨੇ ਅਦਾਲਤ ਦੇ ਫ਼ੈਸਲੇ ਨੂੰ ਅੱਖੋ-ਪਰੋਖੇ ਕਰ ਦਿੱਤਾ।[2]

1992 ਵਿੱਚ ਕੌਮਾਂਤਰੀ ਅਦਾਲਤ ਦੇ ਇੱਕ ਸਦਨ ਨੇ ਧਰਤੀ, ਦੀਪ ਅਤੇ ਸਮੁੰਦਰੀ ਸੀਮਾ ਵਿਵਾਦ, ਜਿਸਦਾ ਹਿੱਸਾ ਇਹ ਖਾੜੀ ਦਾ ਝਗੜਾ ਵੀ ਸੀ। ਅਦਾਲਤ ਨੇ ਫ਼ੈਸਲਾ ਸੁਣਾਇਆ ਕਿ ਸਾਲਵਾਦੋਰ, ਹਾਂਡੂਰਸ ਅਤੇ ਨਿਕਾਰਾਗੁਆ, ਤਿੰਨਾਂ ਦੇਸ਼ਾਂ ਦਾ ਫ਼ੋਨਸੇਕਾ ਖਾੜੀ ਵਿੱਚ ਹਿੱਸਾ ਹੈ ਅਤੇ ਉਹ ਇਸਦਾ ਨਿਯੰਤਰਨ ਕਰਨਗੇ। ਸਾਲਵਾਦੋਰ ਨੂੰ ਮੀਨਗੁਏਰਾ ਦਲ ਗੋਲਫੋ ਅਤੇ ਮੀਨਗੁਰੀਟਾ ਦੇ ਦੀਪ ਦਿੱਤੇ ਗਏ ਅਤੇ ਹਾਂਡੂਰਸ ਨੂੰ ਟਾਇਗਰ ਦੀਪ ਦਿੱਤਾ ਗਿਆ।

ਭੌਤਿਕ ਭੂਗੋਲ

[ਸੋਧੋ]

ਫ਼ੋਨਸੇਕਾ ਦੀ ਖਾੜੀ ਤਕਰੀਬਨ 3,200 km2 (1,200 sq mi) ਦੇ ਰਕਬੇ ਵਿੱਚ ਹੈ, ਜਿਸਦੀ ਸਮੁੰਦਰੀ ਤਟ ਦੀ ਲੰਬਾਈ 261 km (162 mi) ਹੈ, ਜਿਸਦਾ 185 km (115 mi) ਹਾਂਡੂਰਸ ਵਿੱਚ, 40 km (25 mi) ਨਿਕਾਰਾਗੁਆ ਵਿੱਚ, ਅਤੇ 29 km (18 mi) ਹਿੱਸਾ ਸਾਲਵਾਦੋਰ ਵਿੱਚ ਹੈ।

  1. Public Domain One or more of the preceding sentences incorporates text from a publication now in the public domain: Chisholm, Hugh, ed. (1911) "Fonseca, Bay of" Encyclopædia Britannica 10 (11th ed.) Cambridge University Press pp. 604-605 https://archive.org/stream/encyclopaediabri10chisrich#page/604/mode/2up 
  2. "El Salvador v. Nicaragua, CACJ, Judgment of 9 March 1917, 11 Am. J. Int'l L. 674 (1917)". Archived from the original on 2017-07-20. Retrieved 2017-06-04. {{cite web}}: Unknown parameter |dead-url= ignored (|url-status= suggested) (help)